ਸਿੱਕਮ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜੀ ਹਾਂ, ਉੱਤਰੀ ਸਿੱਕਮ 'ਚ ਲਹੋਨਕ ਝੀਲ 'ਤੇ ਅਚਾਨਕ ਬੱਦਲ ਫਟਣ ਕਾਰਨ ਲਾਚੇਨ ਘਾਟੀ 'ਚ ਤੀਸਤਾ ਨਦੀ 'ਚ ਅਚਾਨਕ ਹੜ੍ਹ ਆ ਗਿਆ। ਇਸ ਹਾਦਸੇ 'ਚ 23 ਜਵਾਨ ਵਹਿ ਗਏ ਤੇ ਉਹਨਾਂ ਦਾ ਕੈਂਪ ਤੇ ਵਾਹਨ ਡੁੱਬ ਵੀ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਹੜ੍ਹ ਆਉਣ ਤੇ ਇਕ ਬੰਨ੍ਹ ਤੋਂ ਪਾਣੀ ਛੱਡਣ ਕਾਰਨ ਸਥਿਤੀ ਹੋਰ ਵਿਗੜ ਗਈ। ਹੜ੍ਹ ਬੀਤੀ ਰਾਤ ਕਰੀਬ 1.30 ਵਜੇ ਆਇਆ। ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਘਾਟੀ 'ਚ ਹੋਏ ਨੁਕਸਾਨ ਦੇ ਸੰਬੰਧ 'ਚ ਅਜੇ ਹੋਰ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਚੁੰਗਥਾਂਗ ਬੰਨ੍ਹ ਤੋਂ ਪਾਣੀ ਛੱਡੇ ਜਾਣ ਕਾਰਨ ਝੀਲ 'ਚ ਪਾਣੀ ਦਾ ਪੱਧਰ ਅਚਾਨਕ 15 ਤੋਂ 20 ਫੁੱਟ ਤੱਕ ਵਧ ਗਿਆ। ਅਧਿਕਾਰੀਆਂ ਅਨੁਸਾਰ, ਇਸ ਨਾਲ ਸਿੰਗਤਾਮ ਕੋਲ ਬਾਰਦਾਂਗ 'ਚ ਖੜ੍ਹੇ ਫ਼ੌਜ ਦੇ ਵਾਹਨ ਡੁੱਬ ਗਏ।
.
The flood came again, the cloud burst, the destruction caused, see the scary pictures.
.
.
.
#sikkim #sikkimflood #punjabnews